ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸੀਨੀਅਰ ਪੱਤਰਕਾਰ ਵਿਨੋਦ ਦੁਆ ਖਿਲਾਫ਼ ਅਪਰਾਧਕ ਕੇਸ ’ਚ ਜਾਂਚ ’ਤੇ ਰੋਕ ਦੇ ਅੰਤਿਰਮ ਹੁਕਮਾਂ ’ਚ ਵਾਧਾ ਕਰ ਦਿੱਤਾ ਹੈ। ਜਸਟਿਸ ਅਨੂਪ ਜੈਰਾਮ ਭੰਬਾਨੀ ਨੇ ਕਿਹਾ ਕਿ ਦੁਆ ਖਿਲਾਫ਼ ਅਜਿਹੇ ਮਾਮਲੇ ਨਾਲ ਸਬੰਧਤ ਇਕ ਹੋਰ ਐੱਫਆਈਆਰ ਸੁਪਰੀਮ ਕੋਰਟ ਕੋਲ ਬਕਾਇਆ ਪਈ ਹੈ ਜਿਸ ਕਾਰਨ ਕੇਸ ’ਤੇ ਸੁਣਵਾਈ ਕਰਨਾ ਠੀਕ ਨਹੀਂ ਹੋਵੇਗਾ। ਜੱਜ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕਰਨਗੇ ਅਤੇ ਇਸ ਮੁੱਦੇ ’ਤੇ ਸੁਪਰੀਮ ਕੋਰਟ ਤੋਂ ਕੀਮਤੀ ਮਾਰਗ ਦਰਸ਼ਨ ਮਿਲ ਸਕਦਾ ਹੈ। ਇਸ ਮਗਰੋਂ ਉਨ੍ਹਾਂ ਕੇਸ ਦੀ ਸੁਣਵਾਈ 22 ਸਤੰਬਰ ਲਈ ਨਿਰਧਾਰਤ ਕਰ ਦਿੱਤੀ।
-ਪੀਟੀਆਈ