ਔਰੰਗਾਬਾਦ, 18 ਮਈ
ਪ੍ਰਸ਼ਾਸਨ ਵੱਲੋਂ ਔਰੰਗਾਬਾਦ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦੇ ਮਕਬਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਭਾਰਤੀ ਪੁਰਾਤੱਤਵ ਵਿਭਾਗ ਦੇ ਇੱਕ ਅਧਿਕਾਰੀ ਨੇ ਦਿੱਤੀ। ਪ੍ਰਸ਼ਾਸਨ ਵੱਲੋਂ ਮਕਬਰੇ ਦੀ ਸੁਰੱਖਿਆ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨੇਤਾ ਵੱਲੋਂ ਸੂਬੇ ਵਿੱਚ ਉਕਤ ਮਕਬਰੇ ਦੀ ਲੋੜ ’ਤੇ ਸਵਾਲ ਉਠਾਏ ਜਾਣ ਮਗਰੋਂ ਵਧਾਈ ਗਈ ਹੈ। ਐੱਮਐੱਨਐੱਸ ਨੇਤਾ ਨੇ ਕਿਹਾ ਸੀ ਕਿ ਮਕਬਰੇ ਨੂੰ ਢਾਹ ਦੇਣਾ ਚਾਹੀਦਾ ਹੈ। ਹਾਲ ਵਿੱਚ ਏਆਈਐੱਮਆਈਐੱਮ ਨੇਤਾ ਅਕਬਰੂਦੀਨ ਓਵਾਇਸੀ ਵੱਲੋਂ ਔਰੰਗਜ਼ੇਬ ਦੇ ਮਕਬਰੇ ’ਤੇ ਜਾਣ ਦੀ ਮਹਾਰਾਸ਼ਟਰ ਵਿੱਚ ਸੱਤਾਧਾਰੀ ਸ਼ਿਵ ਸੈਨਾ ਅਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਨ ਸੈਨਾ ਨੇ ਆਲੋੋਚਨਾ ਕੀਤੀ ਸੀ। ਇਸ ਸਬੰਧੀ ਏਐੱਸਆਈ ਦੇ ਔਰੰਗਾਬਾਦ ਸਰਕਲ ਸੁਪਰਡੈਂਟ ਮਿਲਨ ਕੁਮਾਰ ਨੇ ਚੌਬੇ ਨੇ ਦੱਸਿਆ ਕਿ ਕੁਝ ਲੋਕਾਂ ਨੇ ਮਕਬਰੇ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ