ਸ੍ਰੀਨਗਰ, 11 ਨਵੰਬਰ
ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਬਿਹਾਰ ਅਸੈਂਬਲੀ ਚੋਣਾਂ ਵਿੱਚ ਵਿਖਾਈ ਕਾਰਗੁਜ਼ਾਰੀ ਲਈ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੂੰ ਵਧਾਈ ਦਿੱਤੀ ਹੈ। ਮਹਬਿੂਬਾ ਨੇ ਕਿਹਾ ਕਿ ਤੇਜਸਵੀ ਨੇ ‘ਵੰਡ ਵਾਲੀ ਸਿਆਸਤ’ ਦਾ ਵਿਰੋਧ ਕਰਦਿਆਂ ਚੋਣਾਂ ਵਿੱਚ ਅਸਲ ਮੁੱਦਿਆਂ ਦਾ ਏਜੰਡਾ ਸੈੱਟ ਕੀਤਾ ਹੈ। ਮੁਫ਼ਤੀ ਨੇ ਟਵੀਟ ਕੀਤਾ, ‘ਬਿਹਾਰ ਚੋਣਾਂ ਦੌਰਾਨ ਅਸਲ ਮੁੱਦਿਆਂ ਦਾ ਏਜੰਡਾ ਸੈੱਟ ਕਰਨ ਲਈ ਤੇਜਸਵੀ ਯਾਦਵ ਨੂੰ ਵਧਾਈ। ਵਨ ਮੈਨ ਆਰਮੀ (ਇਕੱਲੇ ਕਾਰੇ) ਹੋਣ ਦੇ ਬਾਵਜੂਦ ਤੁਸੀਂ ਸਖ਼ਤ ਟੱਕਰ ਦਿੱਤੀ। ਮੈਨੂੰ ਯਕੀਨ ਹੈ ਕਿ ਤੁਸੀਂ ਲਾਲੂ ਜੀ ਦਾ ਮਾਣ ਵਧਾਇਆ ਹੈ। ਇਨਸ਼ਾਅੱਲ੍ਹਾ ਅੱਗੇ ਜਿੱਤਾਂ ਮਿਲਣਗੀਆਂ।’ ਉਧਰ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਬਿਹਾਰ ਚੋਣਾਂ ਵਿੱਚ ਜਿੱਤ ਲਈ ਭਾਜਪਾ ਤੇ ਐੱਨਡੀਏ ਨੂੰ ਵਧਾਈ ਦਿੱਤੀ ਹੈ। ਪੀਟੀਆਈ