ਨਵੀਂ ਦਿੱਲੀ, 31 ਜਨਵਰੀ
ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਭਾਸ਼ਣ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਤਾਮਿਲ ਨਾਡੂ ਨਾਲ ਸਬੰਧਿਤ ਕਾਂਗਰਸ ਅਤੇ ਡੀਐੱਮਕੇ ਦੇ ਕਈ ਸੰਸਦ ਮੈਂਬਰਾਂ ਨੇ ਨੀਟ’ ਪ੍ਰੀਖਿਆ ਸਬੰਧੀ ਬਿੱਲ ਨੂੰ ਮਨਜ਼ੂਰੀ ਦੇਣ ’ਚ ਰਾਜਪਾਲ ਵੱਲੋਂ ਦੇਰੀ ਕੀਤੇ ਜਾਣ ਨੂੰ ਲੈ ਕੇ ਰੋਸ ਜਤਾਇਆ। ਇਹ ਬਿੱਲ ਤਾਮਿਲ ਨਾਡੂ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ, ਜਿਸ ਸੂਬੇ ਨੂੰ ‘ਨੀਟ’ ਤੋਂ ਮੁਕਤ ਕਰਨ ਦੀ ਤਜ਼ਵੀਜ ਹੈ। ਇਹ ਬਿੱਲ ਰਾਜਪਾਲ ਕੋਲ ਵਿਚਾਰ ਅਧੀਨ ਹੈ। ਰਾਸ਼ਟਰਪਤੀ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਡੀਐੱਮਕੇ ਅਤੇ ਕਾਂਗਰਸ ਦੇ ਸੰਸਦਾਂ ਮੈਂਬਰਾਂ ਨੇ ਵਿਰੋਧ ਜਤਾਇਆ ਅਤੇ ਤਖ਼ਤੀਆਂ ਵੀ ਦਿਖਾਈਆਂ। ਬੈਠਣ ਲਈ ਆਖੇ ਜਾਣ ਤੋਂ ਪਹਿਲਾਂ ਹੀ ਉਹ ਬੈਠ ਗਏ, ਜਿਸ ਮਗਰੋਂ ਰਾਸ਼ਟਰਪਤੀ ਵੱਲੋਂ ਭਾਸ਼ਣ ਸ਼ੁਰੂ ਕੀਤਾ ਗਿਆ। -ਪੀਟੀਆਈ