ਨਵੀਂ ਦਿੱਲੀ, 16 ਅਗਸਤ
ਕਾਂਗਰਸ ਨੇ ਅੱਜ ਆਪਣੀ ਛੱਤੀਸਗੜ੍ਹ ਇਕਾਈ ਲਈ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦਾ ਗਠਨ ਕੀਤਾ ਹੈ, ਜਿਸ ਵਿੱਚ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਕਈ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਛੱਤੀਸਗੜ੍ਹ ਲਈ ਸਿਆਸੀ ਮਾਮਲਿਆਂ ਬਾਰੇ ਕਮੇਟੀ ਗਠਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਮੇਟੀ ਵਿੱਚ ਮੁੱਖ ਮੰਤਰੀ ਬਘੇਲ ਤੋਂ ਇਲਾਵਾ ਪਾਰਟੀ ਦੇ ਸੂਬਾ ਇੰਚਾਰਜ ਪੀਐੱਲ ਪੂਨੀਆ, ਛੱਤੀਸਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਮੋਹਨ ਮਰਕਮ, ਸੂਬੇ ਦੇ ਸਿਹਤ ਮੰਤਰੀ ਟੀਐੱਸ ਸਿੰਘਦੇਵ, ਗ੍ਰਹਿ ਮੰਤਰੀ ਤਾਮਰਧਵਜ, ਸਾਹੂ, ਸ਼ਿਵ ਕੁਮਾਰ ਦਾਹਰੀਆ, ਅਮਰਜੀਤ ਭਗਤ, ਸੱਤਿਆਨਾਰਾਇਣ ਸ਼ਰਮਾ, ਧਨੇਂਦਰ ਸਾਹੂ ਅਤੇ ਗਿਰਿਸ਼ ਦੇਵਾਂਗਨ ਸ਼ਾਮਲ ਹਨ। -ਪੀਟੀਆਈ