ਕੋਲਾਰ (ਕਰਨਾਟਕ), 23 ਅਕਤੂਬਰ
ਇਥੇ ਕੋਲਾਰ ਜ਼ਿਲ੍ਹੇ ਦੇ ਸ੍ਰੀਨਿਵਾਸਪੁਰਾ ਕੋਲ ਸੋਮਵਾਰ ਨੂੰ ਕਥਿਤ ਛੇ ਵਿਅਕਤੀਆਂ ਦੇ ਇਕ ਸਮੂਹ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲੀਸ ਸੂਤਰਾਂ ਅਨੁਸਾਰ ਜਦੋਂ ਕੁਲਾਰ ਜ਼ਿਲ੍ਹਾ ਪੰਚਾਇਤ ਦੇ ਸਾਬਕਾ ਪ੍ਰਧਾਨ ਸ੍ਰੀਨਿਵਾਸ (62) ਨਿਰਮਾਣ ਅਧੀਨ ਬਾਰ ਦਾ ਨਿਰੀਖਣ ਕਰਨ ਗਏ ਸਨ ਉਸ ਵੇਲੇ ਇਹ ਘਟਨਾ ਵਾਪਰੀ। ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। -ਪੀਟੀਆਈ