ਨਵੀਂ ਦਿੱਲੀ, 21 ਅਕਤੂਬਰ
ਕਾਂਗਰਸ ਨੇ ਵਿਸ਼ੇਸ਼ ਤਿਉਹਾਰੀ ਰੇਲ ਗੱਡੀਆਂ ਦਾ ਭਾੜਾ ਵਧਾਉਣ ਦੇ ਮਾਮਲੇ ’ਤੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਕਾਂਗਰਸ ਆਗੂ ਗੌਰਵ ਵੱਲਭ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਸਾਡੀ ਮੰਗ ਹੈ ਕਿ ਸਰਕਾਰ ਵਧਾਇਆ ਰੇਲ ਕਿਰਾਇਆ ਤੁਰੰਤ ਵਾਪਸ ਲਵੇ ਅਤੇ ਇਸ ਨੂੰ ਹੋਰ ਘਟਾਇਆ ਜਾਣਾ ਚਾਹੀਦਾ ਹੈ ਤਾਂ ਕਿ ਆਮ ਆਦਮੀ ਤਿਉਹਾਰੀ ਸੀਜ਼ਨ ਦੌਰਾਨ ਬਿਨਾਂ ਜੇਬ ਢਿੱਲੀ ਕੀਤਿਆਂ ਰੇਲ ਗੱਡੀ ਵਿੱਚ ਸਫ਼ਰ ਕਰ ਸਕੇ।’’ -ਆਈਏਐੱਨਐੱਸ