ਨਵੀਂ ਦਿੱਲੀ, 11 ਜੂਨ
ਕਾਂਗਰਸ ਰਾਜ ਸਭਾ ਚੋਣਾਂ ‘ਚ ਕਰਾਸ ਵੋਟਿੰਗ ਲਈ ਕੁਲਦੀਪ ਬਿਸ਼ਨੋਈ ਵਿਰੁੱਧ ਕਾਰਵਾਈ ‘ਤੇ ਵਿਚਾਰ ਕਰ ਰਹੀ ਹੈ, ਜਿਸ ਕਾਰਨ ਹਰਿਆਣਾ ‘ਚ ਪਾਰਟੀ ਦੇ ਉਮੀਦਵਾਰ ਅਜੈ ਮਾਕਨ ਦੀ ਹਾਰ ਹੋਈ ਹੈ। ਹਰਿਆਣਾ ਵਿਚ ਕਾਂਗਰਸ ਦੇ ਦੋ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ ਕਿਉਂਕਿ ਪਾਰਟੀ ਉਮੀਦਵਾਰ ਨੂੰ 31 ਵਿਚੋਂ ਸਿਰਫ 29 ਵੋਟਾਂ ਮਿਲੀਆਂ ਅਤੇ ਭਾਜਪਾ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਜਿੱਤ ਗਏ। ਇਸ ਸਬੰਧੀ ਕਾਂਗਰਸ ਦੇ ਸੂਬਾ ਇੰਚਾਰਜ ਵਿਵੇਕ ਬਾਂਸਲ ਨੇ ਪਾਰਟੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਹੈ। ਬਿਸ਼ਨੋਈ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਹ ਪਾਰਟੀ ਤੋਂ ਨਾਰਾਜ਼ ਸੀ ਅਤੇ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਫੈਸਲਾ ਲੈਣਗੇ ਪਰ ਮੀਟਿੰਗ ਨਹੀਂ ਹੋਈ। ਹਰਿਆਣਾ ਵਿੱਚ ਹਾਰ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਕਸੂਤੀ ਸਥਿਤੀ ਵਿੱਚ ਪਾ ਦਿੱਤਾ ਹੈ।