ਨਵੀਂ ਦਿੱਲੀ, 13 ਜੂਨ
ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹਾ ਹੈ ਕਿ ਭਾਰਤ ਨੂੰ ਮੁੜ ਉੱਭਰਨ ਵਾਲੀ ਕਾਂਗਰਸ ਦੀ ਜ਼ਰੂਰਤ ਹੈ ਪਰ ਇਸ ਲਈ ਪਾਰਟੀ ਨੂੰ ਇਹ ਦਰਸਾਉਣ ਦੀ ਜ਼ਰੂਰਤ ਹੈ ਕਿ ਉਹ ਪੂਰੀ ਤਰ੍ਹਾਂ ਸਰਗਰਮ ਤੇ ਸਾਰਥਕ ਤੌਰ ’ਤੇ ਕੰਮ ਕਰਨ ਦੀ ਇਛੁੱਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਛੇਤੀ ਸੰਗਠਨਾਤਮਕ ਚੋਣਾਂ ਕਰਾਉਣ, ਕੇਂਦਰੀ ਤੇ ਸੂਬਾਈ ਪੱਧਰ ’ਤੇ ਵਿਆਪਕ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਇਹ ਦਿਖਾ ਸਕੇ ਕਿ ਉਸ ਵਿੱਚ ਹਾਲੇ ਵੀ ਦਮ ਹੈ।ਉਨ੍ਹਾਂ ਕਿਹਾ ਕਿ ਸਿਆਸੀ ਬਦਲ ਦੀ ਕਮੀ ਹੈ ਤੇ ਦੇਸ਼ ਨੂੰ ਭਰੋਸੇਯੋਗ ਵਿਰੋਧੀ ਧਿਰ ਦੀ ਲੋੜ ਹੈ। ਸ੍ਰੀ ਸਿੱਬਲ ਨੇ ਕਿਹਾ ਕਿ ਪਾਰਟੀ ਵਿੱਚ ਬਜ਼ੁਗਰਾਂ ਤੇ ਨੌਜਵਾਨਾਂ ਵਿਚਾਲੇ ਤਾਲਮੇਲ ਦੀ ਤੁਰੰਤ ਸਖ਼ਤ ਜ਼ਰੂਰਤ ਹੈ।