ਨਵੀਂ ਦਿੱਲੀ: ਤਿਉਹਾਰਾਂ ਦੌਰਾਨ ਮੰਗ ਵਧਣ ਕਾਰਨ ਅੱਜ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨਾ 550 ਰੁਪਏ ਦੇ ਵਾਧੇ ਨਾਲ 79,900 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਵੀਰਵਾਰ ਨੂੰ ਸੋਨਾ 79,350 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਇਸੇ ਦੌਰਾਨ ਚਾਂਦੀ ਵੀ 1000 ਰੁਪਏ ਦੇ ਵਾਧੇ ਨਾਲ 94,500 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਚਾਂਦੀ 93,500 ਪ੍ਰਤੀ ਕਿਲੋ ’ਤੇ ਸਥਿਰ ਰਹੀ ਸੀ। -ਪੀਟੀਆਈ