ਮੁੰਬਈ: ਇੱਥੋਂ ਦੀ ਇੱਕ ਅਦਾਲਤ ਨੇ ਕੇਕੇਆਰ ਵਜੋਂ ਮਸ਼ਹੂਰ ਅਦਾਕਾਰ ਕਮਾਲ ਆਰ. ਖ਼ਾਨ ਨੂੰ ਅਦਾਕਾਰ ਅਕਸ਼ੈ ਕੁਮਾਰ ਤੇ ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਬਾਰੇ ਸਾਲ 2020 ਵਿੱਚ ਕੀਤੇ ਗਏ ਵਿਵਾਦਿਤ ਟਵੀਟਾਂ ਦੇ ਮਾਮਲੇ ਵਿੱਚ ਅੱਜ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਇੱਥੋਂ ਦੀ ਇੱਕ ਹੋਰ ਅਦਾਲਤ ਨੇ 2021 ਦੇ ਛੇੜਛਾੜ ਦੇ ਮਾਮਲੇ ਵਿੱਚ ਉਸ ਨੂੰ ਬੀਤੇ ਦਿਨੀਂ ਜ਼ਮਾਨਤ ਦੇ ਦਿੱਤੀ ਸੀ। ਪੁਲੀਸ ਨੇ ਕਮਾਲ ਖ਼ਾਨ ਨੂੰ ਵਿਵਾਦਿਤ ਟਵੀਟਾਂ ਦੇ ਮਾਮਲੇ ਵਿੱਚ ਪਿਛਲੇ ਹਫ਼ਤੇ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਉਸ ਦੇ ਵੀਰਵਾਰ ਸਵੇਰੇ ਜੇਲ੍ਹ ਵਿੱਚ ਬਾਹਰ ਆਉਣ ਦੀ ਸੰਭਾਵਨਾ ਹੈ। -ਪੀਟੀਆਈ