ਕੋਲਕਾਤਾ: ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ਵੀਡੀਓ ਵਿੱਚ ਸੁਝਾਅ ਦਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਖ਼ਮੀ ਲੱਤ ਵਿਖਾਉਣ ਲਈ ਬਰਮੂਡਾ ਪਾਉਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਵਿਵਾਦ ਸ਼ੁਰੂ ਹੋ ਗਿਆ ਹੈ ਤੇ ਟੀਐੱਮਸੀ ਨੇ ਇਸ ਨੂੰ ‘ਭੱਦੀ ਟਿੱਪਣੀ’ ਕਰਾਰ ਦਿੱਤਾ ਹੈ। ਇਸੇ ਨਾਲ ਸੋਸ਼ਲ ਮੀਡੀਆ ’ਤੇ ਵੀ ਔਰਤਾਂ ਨੇ ਇਸ ਟਿੱਪਣੀ ਖ਼ਿਲਾਫ਼ ਰੋਸ ਜ਼ਾਹਰ ਕੀਤਾ ਹੈ। ਭਾਵੇਂ ਦਿਲੀਪ ਘੋਸ਼ ਵੱਲੋਂ ਆਪਣੇ ਬਿਆਨ ’ਚ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਪਿਛਲੇ ਸਮੇਂ ’ਚ ਆਪਣੇ ਵਿਵਾਦਮਈ ਬਿਆਨਾਂ ਲਈ ਜਾਣੇ ਜਾਂਦੇ ਘੋਸ਼ ਦੀ ਇਸ ਟਿੱਪਣੀ ਦੇ ਸਬੰਧ ’ਚ ਇਹੀ ਮੰਨਿਆ ਜਾ ਰਿਹਾ ਹੈ ਕਿ ਇਹ ਉਨ੍ਹਾਂ ਮਮਤਾ ਬੈਨਰਜੀ ਨੂੰ ਸੰਬੋਧਨ ਕਰ ਕੇ ਕੀਤੀ ਹੈ। -ਪੀਟੀਆਈ