ਨਵੀਂ ਦਿੱਲੀ, 10 ਫਰਵਰੀ
ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਕੋਵਿਡ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਭਾਰਤ ਵਿੱਚ ਵੀ ਕਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ। ਮੌਜੂਦਾ ਸਮੇਂ ਦੇਸ਼ ਦੇ 141 ਜ਼ਿਲ੍ਹਿਆਂ ਵਿੱਚ ਕਰੋਨਾ ਦੀ ਪਾਜ਼ੇਟਿਵੀਟੀ ਦਰ 10 ਫੀਸਦ ਹੈ ਤੇ 161 ਜ਼ਿਲ੍ਹਿਆਂ ਵਿੱਚ ਪਾਜ਼ੇਟਿਵੀਟੀ ਦਰ 5 ਤੋਂ 10 ਫੀਸਦ ਦਰਮਿਆਨ ਹੈ। ਸਰਕਾਰ ਅਨੁਸਾਰ ਕੇਰਲ, ਮਹਾਰਾਸ਼ਟਰ, ਤਾਮਿਲ ਨਾਡੂ ਤੇ ਕਰਨਾਟਕ ਵਿੱਚ ਕਰੋਨਾ ਦੇ 50 ਹਜ਼ਾਰ ਐਕਟਿਵ ਕੇਸ ਹਨ। ਸਿਹਤ ਮੰਤਰਾਲੇ ਅਨੁਸਾਰ 15 ਤੋਂ 18 ਉਮਰ ਵਰਗ ਦੇ 69 ਫੀਸਦ ਅੱਲੜ੍ਹਾਂ ਨੂੰ ਕਰੋਨਾ ਰੋਕੂ ਵੈਕਸੀਨ ਦਾ ਪਹਿਲਾ ਡੋਜ਼ ਲੱਗ ਚੁੱਕਾ ਹੈ ਜਦੋਂ ਕਿ 14 ਫੀਸਦ ਅੱਲੜ੍ਹਾਂ ਨੂੰ ਵੈਕਸੀਨ ਦੇ ਦੋਵੇਂ ਡੋਜ਼ ਲੱਗ ਚੁੱਕੇ ਹਨ। -ਪੀਟੀਆਈ