ਨਵੀਂ ਦਿੱਲੀ: ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਕੋਵਿਡ-19 ਰੋਕੂ ਐਂਟੀਬਾਡੀ ਦਾ ਪਤਾ ਲਾਉਣ ਵਾਲੀ ‘ਡਿਪਕੋਵੈਨ’ ਨਾਂ ਦੀ ਕਿੱਟ ਤਿਆਰ ਕੀਤੀ ਹੈ। ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਇਸ ਨਾਲ ਨਤੀਜੇ ਮਿਲਣ ’ਚ ਸਿਰਫ਼ 75 ਮਿੰਟ ਲੱਗਦੇ ਹਨ। ਉਨ੍ਹਾਂ ਕਿਹਾ ਕਿ ਇਸ ਕਿੱਟ ਦੀ ਮਿਆਦ 18 ਮਹੀਨੇ ਹੈ ਤੇ ਇਹ ਕਿੱਟ ਕਰੋਨਾਵਾਇਰਸ ਦੇ ਸਪਾਈਕ ਤੇ ਨਿਊਕਲੀਓਕੈਪਸਿਡ ਦੋਵਾਂ ਪ੍ਰੋਟੀਨਾਂ ਦਾ ਪਤਾ ਲਗਾ ਸਕਦੀ ਹੈ। ਡੀਆਰਡੀਓ ਨੇ ਇਹ ਕਿੱਟ ਵੈਨਗਾਰਡ ਡਾਇਗਨੌਸਟਿਕਸ ਪ੍ਰਾਈਵੇਟ ਲਿਮਿਟਡ ਨਾਲ ਮਿਲ ਕੇ ਤਿਆਰ ਕੀਤੀ ਹੈ। -ਪੀਟੀਆਈ