ਬੰਗਲੁਰੂ, 10 ਨਵੰਬਰ
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਕਿਹਾ ਕਿ ਕਰੋਨਾ ਮਹਾਮਾਰੀ ਨਾਲ ਸਬੰਧਤ ਬੇਨੇਮੀਆਂ ਦੀ ਜਾਂਚ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਮਗਰੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਦਵਾਈਆਂ ਤੇ ਹੋਰ ਉਪਕਰਣਾਂ ਵਿਚ ਬੇਨੇਮੀਆਂ ਦੇ ਦੋਸ਼ ਲੱਗੇ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਸਟਿਸ ਮਾਈਕਲ ਡੀ ਕੁਨਹਾ ਕਮਿਸ਼ਨ ਵਲੋਂ ਕੀਤੀ ਗਈ ਸੀ ਜਿਸ ਦੀ ਘੋਖ ਸਬ ਕਮੇਟੀ ਕਰ ਰਹੀ ਹੈ। ਸਿੱਧਾਰਮੱਈਆ ਨੇ ਹੁਬਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਮਾਮਲਾ ਹਾਲੇ ਮੰਤਰੀ ਮੰਡਲ ਕੋਲ ਨਹੀਂ ਆਇਆ। ਇਸ ਮਾਮਲੇ ਦੀ ਘੋਖ ਸਬ-ਕਮੇਟੀ ਕਰ ਰਹੀ ਹੈ। ਇੱਕ ਵਾਰ ਸਬ-ਕਮੇਟੀ ਆਪਣੀ ਰਿਪੋਰਟ ਸੌਂਪੇਗੀ ਤਾਂ ਅਸੀਂ ਇਸ ਬਾਰੇ ਕੈਬਨਿਟ ਵਿੱਚ ਚਰਚਾ ਕਰਾਂਗੇ।’ ਇਸ ਤੋਂ ਪਹਿਲਾਂ ਯੇਦੀਯੁਰੱਪਾ ਨੇ ਕਿਹਾ ਸੀ ਕਿ ਉਹ ਜਾਂਚ ਕਰਨ ਦੀਆਂ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਮੌਜੂਦਾ ਸਰਕਾਰ ਇਸ ਸਬੰਧੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।