ਜਾਮਨਗਰ: ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਅੱਜ ਕਿਹਾ ਕਿ ਸੂਬੇ ਦੇ ਜੋ ਵੀ ਲੋਕ ਹਰਿਦੁਆਰ ਦੇ ਕੁੰਭ ਮੇਲੇ ’ਚ ਗਏ ਹਨ ਉਨ੍ਹਾਂ ਲਈ ਵਾਪਸੀ ਸਮੇਂ ਆਪਣੇ ਪਿੰਡਾਂ ਜਾਂ ਸ਼ਹਿਰਾਂ ’ਚ ਦਾਖਲ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਮੁੱਖ ਮੰਤਰੀ ਨੇ ਕਿਹਾ, ‘ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਦੇ ਕੁਲੈਕਟਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਕੁੰਭ ਮੇਲੇ ਤੋਂ ਮੁੜਨ ਵਾਲਿਆਂ ’ਤੇ ਨਜ਼ਰ ਰੱਖੀ ਜਾਵੇ ਅਤੇ ਉਨ੍ਹਾਂ ਦੇ ਬਿਨਾਂ ਕਰੋਨਾ ਟੈਸਟ ਕਰਵਾਏ ਆਪਣੇ ਸ਼ਹਿਰਾਂ ਜਾਂ ਪਿੰਡਾਂ ’ਚ ਦਾਖਲ ਹੋਣ ਤੋਂ ਰੋਕਣ ਲਈ ਨਾਕੇ ਲਗਾਏ ਜਾਣ।’ -ਪੀਟੀਆਈ