ਨਵੀਂ ਦਿੱਲੀ, 10 ਦਸੰਬਰ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 31,521 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਇਸ ਲਾਗ ਨਾਲ 412 ਮੌਤਾਂ ਹੋ ਚੁੱਕੀਆਂ ਹਨ। ਨਵੇਂ ਕੇਸ ਆਉਣ ਨਾਲ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 97.67 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦੋਂਕਿ 94.74 ਲੱਖ ਲੋਕ ਸਿਹਤਯਾਬ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਤੱਕ ਦਰਜ ਕੀਤੇ ਅੰਕੜਿਆਂ ਮੁਤਾਬਕ, ਬੀਤੇ ਇੱਕ ਦਿਨ ਵਿੱਚ ਕੋਵਿਡ-19 ਦੇ 31,521 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਇਸ ਲਾਗ ਦੇ ਪੀੜਤਾਂ ਦੀ ਕੁੱਲ ਗਿਣਤੀ 97,67,371 ਹੋ ਗਈ ਹੈ। ਕਰੋਨਾ ਕਾਰਨ 412 ਜਾਨਾਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1,41,772 ’ਤੇ ਹੋ ਗਈ ਹੈ। ਇਸ ਲਾਗ ਤੋਂ 92,53,306 ਲੋਕ ਨੇ ਨਿਜਾਤ ਪਾ ਲਈ ਹੈ, ਜੋ ਕੌਮੀ ਸਿਹਤਯਾਬੀ ਦਰ 94.74 ਫ਼ੀਸਦ ਬਣਦੀ ਹੈ। -ਪੀਟੀਆਈ