ਨਵੀਂ ਦਿੱਲੀ, 19 ਜਨਵਰੀ
ਸਰਕਾਰ ਨੇ ਅੱਜ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਟੀਕਾ ਲਗਵਾਉਣ ਵਾਲੇ ਕੁੱਲ ਲੋਕਾਂ ’ਚੋਂ ਸਿਰਫ਼ 0.18 ਫੀਸਦ ’ਤੇ ਹੀ ਮਾੜਾ ਅਸਰ ਦੇਖਣ ਨੂੰ ਮਿਲਿਆ ਹੈ ਜਦਕਿ 0.002 ਫੀਸਦ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਜੋ ਬਹੁਤ ਘੱਟ ਹੈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪੌਲ ਨੇ ਕਿਹਾ ਕਿ ਟੀਕਾਕਰਨ ਮਗਰੋਂ ਮਾੜੇ ਅਸਰ ਤੇ ਗੰਭੀਰ ਸਮੱਸਿਆ ਦੇ ਕੇਸ ਹੁਣ ਤੱਕ ਦੇਖਣ ਨੂੰ ਨਹੀਂ ਮਿਲੇ। ਮਾੜੇ ਅਸਰ ਵਾਲੇ ਮਾਮਲੇ ਬਹੁਤ ਥੋੜ੍ਹੇ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਇਸ ਗੱਲ ’ਤੇ ਦੁੱਖ ਜ਼ਾਹਿਰ ਕੀਤਾ ਕਿ ਡਾਕਟਰ, ਨਰਸਾਂ ਤੇ ਸਿਹਤ ਕਾਮੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਹੇ ਹਨ। -ਪੀਟੀਆਈ