ਮੁੰਬਈ, 29 ਅਪਰੈਲ
ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ‘ਤੇ ਪੁਲੀਸ ਇੰਸਪੈਕਟਰ ਨੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਹੈ, ਜਿਸ ਦੇ ਅਧਾਰ ’ਤੇ ਮਹਾਰਾਸ਼ਟਰ ਪੁਲੀਸ ਨੇ ਅੋਕਲਾ ਵਿੱਚ ਐੱਫਆਈਆਰ ਦਰਜ ਕਰ ਲਈ ਹੈ। ਇਸ ਕੇਸ ਵਿੱਚ ਪਰਮਬੀਰ ਸਿੰਘ, ਡੀਸੀਪੀ ਪਰਾਗ ਮਨੇਰੇ ਅਤੇ 26 ਹੋਰ ਪੁਲੀਸ ਮੁਲਾਜ਼ਮਾਂ ਦੇ ਨਾਮ ਹਨ।