ਨਵੀਂ ਦਿੱਲੀ, 7 ਅਪਰੈਲ
ਦਿੱਲੀ ਦੀ ਇਕ ਅਦਾਲਤ ਨੇ ਅੱਜ ਸੀਬੀਆਈ ਨੂੰ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ਦੇ ਕਥਿਤ ਉਲੰਘਣ ਦੇ ਇਕ ਮਾਮਲੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਬੋਰਡ ਦੇ ਪ੍ਰਧਾਨ ਆਕਾਰ ਪਟੇਲ ਖ਼ਿਲਾਫ਼ ਜਾਰੀ ਲੁੱਕਆਊਟ ਸਰਕੁਲਰ ਵਾਪਸ ਲੈਣ ਅਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਏਜੰਸੀ ਵੱਲੋਂ ਸੀਬੀਆਈ ਦੇ ਡਾਇਰੈਕਟਰ ਪਟੇਲ ਕੋਲੋਂ ਲਿਖਤ ਵਿੱਚ ਮੁਆਫ਼ੀ ਮੰਗ ਕੇ ਆਪਣੇ ਸੁਬਾਰਡੀਨੇਟ ਸਟਾਫ਼ ਦੀ ਭੁੱਲ ਨੂੰ ਮੰਨਣ। ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਪਵਨ ਕੁਮਾਰ ਨੇ ਇਹ ਆਦੇਸ਼ ਜਾਰੀ ਕੀਤੇ ਅਤੇ ਜਾਂਚ ਏਜੰਸੀ ਨੂੰ 30 ਅਪਰੈਲ ਤੱਕ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। -ਪੀਟੀਆਈ