ਨਵੀਂ ਦਿੱਲੀ, 16 ਫਰਵਰੀ
ਦਿੱਲੀ ਦੀ ਅਦਾਲਤ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਅਤੇ 9 ਹੋਰਾਂ ਖ਼ਿਲਾਫ਼ ਸਾਲ 2016 ਦੇ ਦੇਸ਼ਧ੍ਰੋਹ ਮਾਮਲੇ ਵਿੱਚ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ ਤੇ ਇਨ੍ਹਾਂ ਸਾਰਿਆਂ ਨੂੰ 15 ਮਾਰਚ ਨੂੰ ਤਲਬ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਪੰਕਜ ਸ਼ਰਮਾ ਨੇ ਚਾਰਜਸ਼ੀਟ ਦਾ ਨੋਟਿਸ ਲਿਆ। ਇਸ ਮਾਮਲੇ ਵਿੱਚ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਉਮਰ ਖ਼ਾਲਿ, ਅਨਬਿਰਨ ਭੱਟਾਚਾਰੀਆ, ਆਕਬਿ ਹੁਸੈਨ, ਮੁਜੀਬ ਹੁਸੈਨ, ਉਮਰ ਗੁੱਲ, ਰਈਆ ਰਸੂਲ, ਬਸ਼ੀਰ ਬੱਟ ਤੇ ਬਸ਼ਾਰਤ ਸ਼ਾਮਲ ਹਨ।