ਵਾਰਾਨਸੀ: ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਸਥਿਤ ਗਿਆਨਵਾਪੀ ਮਸਜਿਦ ਦੇ ਵੀਡੀਓ ਸਰਵੇਖਣ ਨਾਲ ਜੁੜੇ ਕੇਸ ’ਤੇ ਫ਼ੈਸਲਾ ਜ਼ਿਲ੍ਹਾ ਅਦਾਲਤ ਭਲਕੇ ਸੁਣਾਏਗੀ। ਅਦਾਲਤ ਇਸ ਮੌਕੇ ਕੋਰਟ ਕਮਿਸ਼ਨਰ ਬਦਲਣ ਨਾਲ ਜੁੜੀ ਅਪੀਲ ’ਤੇ ਵੀ ਫ਼ੈਸਲਾ ਸੁਣਾਏਗੀ। ਮਸਜਿਦ ਕਮੇਟੀ ਨੇ ਅਰਜ਼ੀ ਦੇ ਕੇ ਕਮਿਸ਼ਨਰ ਬਦਲਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਹਿੰਦੂ ਤੇ ਮੁਸਲਮਾਨ ਧਿਰ ਦੀਆਂ ਦਲੀਲਾਂ ਸੁਣਨ ਵਾਲੇ ਸਿਵਲ ਜੱਜ ਰਵੀ ਕੁਮਾਰ ਨੇ ਅੱਜ ਮਾਮਲੇ ਵਿਚ ਅਗਲੀ ਸੁਣਵਾਈ ਕੀਤੀ। ਇਹ ਸੁਣਵਾਈ ਗਿਆਨਵਾਪੀ ਮਸਜਿਦ ਦੀ ਬੈਰੀਕੇਡਿੰਗ ਦੇ ਅੰਦਰ ਬਣੇ ਦੋ ਤਹਿਖਾਨਿਆਂ ਨੂੰ ਖੋਲ੍ਹਣ ਬਾਰੇ ਸੀ। ਇਸ ਮੌਕੇ ਕੋਰਟ ਕਮਿਸ਼ਨਰ ਅਜੈ ਕੁਮਾਰ ਮਿਸ਼ਰਾ ਨੇ ਵੀ ਆਪਣਾ ਪੱਖ ਰੱਖਿਆ। ਭਲਕੇ ਅਦਾਲਤ ਵੀਡੀਓਗ੍ਰਾਫੀ ਦੀ ਅਗਲੀ ਤਰੀਕ ਤੇ ਕੋਰਟ ਕਮਿਸ਼ਨਰ ਬਦਲਣ ਬਾਰੇ ਫ਼ੈਸਲਾ ਸੁਣਾਏਗੀ। -ਪੀਟੀਆਈ