ਨਵੀਂ ਦਿੱਲੀ, 19 ਫਰਵਰੀ
ਦੇਸ਼ ਵਿੱਚ ਭਾਰਤ ਬਾਇਓਟੈੱਕ ਵੱਲੋਂ ਨਿਰਮਿਤ ਕੋਵੈਕਸੀਨ ਦਾ ਅਮਰੀਕਾ ਵਿੱਚ ਕੋਵਿਡ-19 ਵੈਕਸੀਨ ਵਜੋਂ ਮੁਲਾਂਕਣ ਕੀਤਾ ਜਾਵੇਗਾ। ਇਕ ਬਿਆਨ ਵਿੱਚ ਭਾਰਤ ਬਾਇਓਟੈੱਕ ਦੀ ਅਮਰੀਕਾ ਤੇ ਕੈਨੇਡਾ ਵਿਚਲੀ ਭਾਈਵਾਲ ਕੰਪਨੀ ਓਕਿਊਜੈਨ ਇੰਕ ਨੇ ਇਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਿਹਤ ਰੈਗੂਲੇਟਰ- ਫੂਡ ਤੇ ਡਰੱਗ ਪ੍ਰਸ਼ਾਸਨ (ਐੱਫਡੀਏ) ਨੇ ਮੁਲਕ ਵਿੱਚ ਕੋਵਿਡ-19 ਵੈਕਸੀਨ ਵਜੋਂ ਕੋਵੈਕਸੀਨ (ਬੀਬੀਵੀ152) ਦੇ ਮੁਲਾਂਕਣ ’ਤੇ ਲਾਈ ਕਲੀਨਿਕਲ ਰੋਕ ਨੂੰ ਹਟਾ ਦਿੱਤਾ ਹੈ। ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਨੇ ਕੋਵੈਕਸੀਨ ਨੂੰ ਭਾਰਤੀ ਮੈਡੀਕਲ ਖੋਜ ਕੌਂਸਲ ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ। ਕੋਵੈਕਸੀਨ ਨੂੰ 20 ਮੁਲਕਾਂ ਵਿੱਚ ਹੰਗਾਮੀ ਹਾਲਾਤ ’ਚ ਵਰਤੋਂ ਲਈ ਪ੍ਰਵਾਨਗੀ ਮਿਲੀ ਹੋਈ ਹੈ ਜਦੋਂਕਿ 60 ਤੋਂ ਵੱਧ ਮੁਲਕਾਂ ਵਿੱਚ ਹਰੀ ਝੰਡੀ ਮਿਲਣੀ ਬਕਾਇਆ ਹੈ। -ਪੀਟੀਆਈ