ਗਾਜ਼ੀਆਬਾਦ, 2 ਅਪਰੈਲ
ਗਾਜ਼ੀਆਬਾਦ ਨਗਰ ਨਿਗਮ ਨੇ ਆਪਣੇ ਉਹ ਹੁਕਮ ਵਾਪਸ ਲੈ ਲਏ ਹਨ ਜਿਨ੍ਹਾਂ ’ਚ ਨਵਰਾਤਰਿਆਂ ਦੌਰਾਨ 2 ਤੋਂ 10 ਅਪਰੈਲ ਤੱਕ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਲਈ ਕਿਹਾ ਗਿਆ ਸੀ। ਹੁਣ ਜਾਰੀ ਕੀਤੇ ਨਵੇਂ ਹੁਕਮਾਂ ਅਨੁਸਾਰ ਗਾਜ਼ੀਆਬਾਦ ਵਿੱਚ ਸਿਰਫ਼ ਲਾਈਸੈਂਸਸ਼ੁਦਾ ਦੁਕਾਨਾਂ ’ਤੇ ਢਕ ਕੇ ਰੱਖਿਆ ਹੋਇਆ ਮੀਟ ਵਿਕ ਸਕੇਗਾ।
ਗਾਜ਼ੀਆਬਾਦ ਦੀ ਮੇਅਰ ਆਸ਼ਾ ਸ਼ਰਮਾ ਵੱਲੋਂ ਅੱਜ ਜਾਰੀ ਕੀਤੇ ਗਏ ਨਵੇਂ ਪੱਤਰ ’ਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਨਿਯਮਾਂ ਅਨੁਸਾਰ ਇਸ ਮਾਮਲੇ ਨੂੰ ਵਿਚਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬਾ ਸਰਕਾਰ ਵੱਲੋਂ ਮੀਟ ਦੀ ਵਿਕਰੀ ’ਤੇ ਪਾਬੰਦੀ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਇਸ ਲਈ ਗਾਜ਼ੀਆਬਾਦ ਲਈ ਜਾਰੀ ਕੀਤੇ ਗਏ ਪਹਿਲਾਂ ਵਾਲੇ ਹੁਕਮ ਵਾਪਸ ਲਏ ਜਾ ਰਹੇ ਹਨ। -ਪੀਟੀਆਈ