ਨਵੀਂ ਦਿੱਲੀ, 16 ਨਵੰਬਰ
ਭਾਰਤ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ 30,348 ਨਵੇਂ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਲਗਾਤਾਰ ਨੌਵੇਂ ਦਿਨ ਵੀ ਮੁਲਕ ਵਿੱਚ ਕਰੋਨਾ ਦੇ ਮਾਮਲੇ 50 ਹਜ਼ਾਰ ਤੋਂ ਘੱੱਟ ਰਹੇ। ਲਾਗ ਦੇ ਨਵੇਂ ਕੇਸਾਂ ਨੂੰ ਮਿਲਾ ਕੇ ਕੁਲ ਪੀੜਤਾਂ ਦੀ ਗਿਣਤੀ ਵਧ ਕੇ 88,45,127 ਹੋ ਗਈ ਹੈ। ਉਧਰ, ਇਨ੍ਹਾਂ ਵਿਚੋਂ 82,49,579 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 435 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ ਵਧ ਕੇ 1,30, 070 ਹੋ ਗਈ ਹੈ। ਮੁਲਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,65,478 ਹੈ। – ਏਜੰਸੀ