ਹਮੀਰਪੁਰ/ਊਨਾ, 26 ਦਸੰਬਰ
ਦੇਸ਼ ’ਚ ਕੋਵਿਡ 19 ਦੇ ਨਵੇਂ ਰੂਪ ਜੇਐਨ1 ਦਾ ਪਤਾ ਲੱਗਣ ਤੋਂ ਬਾਅਦ ਹਿਮਾਚਲ ਦੇ ਸਿਹਤ ਵਿਭਾਗ ਨੇ ਕਰੋਨਾ ਵਾਇਰਸ ਨਾਲ ਜੁੜੇ ਲੱਛਣ ਵਾਲੇ ਮਰੀਜ਼ਾਂ ਦੀ ਜਾਂਚ ਅਤੇ ਹੋਰ ਜ਼ਰੂਰੀ ਕਦਮ ਚੁੱਕਣ ਦੇ ਸਬੰਧ ’ਚ ਰਾਜ ਦੇ ਮੁੱਖ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰਤ ਸੂਰਤਾਂ ਅਨੁਾਰ ਜੇਐਨ1 ਦੇ 69 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਊਨਾ ਦੇ ਮੁੱਖ ਸਿਹਤ ਅਧਿਕਾਰੀ ਸੰਜੀਵ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਜੁਕਾਮ, ਬੁਖਾਰ ਅਤੇ ਖਾਂਸੀ ਦੇ ਲੱਛਣਾਂ ਵਾਲੇ ਲੋਕਾਂ ਨੂੰ ਕੋਵਿਡ 19 ਦੀ ਜਾਂਚ ਦੀ ਸਲਾਹ ਦਿੱਤੀ ਗਈ ਹੈ। ਅਜਿਹੇ ਲੋਕਾਂ ਨੂੰ ਮਾਸਕ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਆਰਟੀਪੀਸੀਆਰ ਟੈਸਟ ਕਰਾਉਣ ਦੀ ਵੀ ਹਦਾਇਤ ਕੀਤੀ ਗਈ ਹੈ।