ਨਵੀਂ ਦਿੱਲੀ, 29 ਅਕਤੂਬਰ
ਦੇਸ਼ ਵਿੱਚ ਕਰੋਨਾ ਖ਼ਿਲਾਫ਼ ਜੰਗ ਜਾਰੀ ਹੈ ਤੇ ਸ਼ੁੱਕਰਵਾਰ ਨੂੰ ਕੋਵਿਡ ਟੀਕਾਕਰਨ ਦਾ ਅੰਕੜਾ 105 ਕਰੋੜ ’ਤੇ ਅੱਪੜ ਗਿਆ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਅੱਜ ਦੇਸ਼ ਵਿੱਚ ਸ਼ਾਮ 7 ਵਜੇ ਤੱਕ ਕਰੋਨਾ ਵੈਕਸੀਨ ਦੇ 51 ਲੱਖ ਟੀਕੇ ਲਗਾਏ ਗਏ ਹਨ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ ‘105 ਕਰੋੜ ਵੈਕਸਿਨਜ਼ ਆਫ ਵਿਕਟਰੀ। ਕਰੋਨਾ ਟੀਕਾਕਰਨ ਦੀ ਨਵੀਂ ਪੁਲਾਂਗ ਪੁੱਟਣ ’ਤੇ ਦੇਸ਼ ਵਾਸੀਆਂ ਨੂੰ ਵਧਾਈ।’ ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਕੋਵਿਡ ਟੀਕਾਕਰਨ ਦੀ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਈ ਸੀ ਤੇ ਪਹਿਲੇ ਫੇਜ਼ ਵਿੱਚ ਸਿਹਤ ਕਰਮੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ ਸਨ। -ਪੀਟੀਆਈ