ਨਵੀਂ ਦਿੱਲੀ, 7 ਨਵੰਬਰ
ਜ਼ਾਇਡਸ ਕੈਡਿਲਾ ਦੀ ਕੋਵਿਡ ਵੈਕਸੀਨ ‘ਜ਼ਾਈਕੋਵ-ਡੀ’ ਇਸੇ ਮਹੀਨੇ ਭਾਰਤ ਦੀ ਕਰੋਨਾ ਵਿਰੋਧੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਹੋ ਜਾਵੇਗੀ। ਇਹ ਵੈਕਸੀਨ ਅਹਿਮਦਾਬਾਦ ਦੀ ਫਰਮ ਵੱਲੋਂ ਤਿਆਰ ਕੀਤੀ ਗਈ ਹੈ ਤੇ ਕੇਂਦਰ ਸਰਕਾਰ ਨੇ ਇਸ ਵੈਕਸੀਨ ਦੇ ਇਕ ਕਰੋੜ ਡੋਜ਼ ਖਰੀਦਣ ਲਈ ਆਰਡਰ ਦਿੱਤਾ ਹੈ। ਸ਼ੁਰੂ ਵਿੱਚ ਇਹ ਵੈਕਸੀਨ ਬਾਲਗਾਂ ਨੂੰ ਹੀ ਲਗਾਈ ਜਾਵੇਗੀ। ਇਸ ਵੈਕਸੀਨ ਦੇ ਤਿੰਨ ਡੋਜ਼ 28 ਦਿਨਾਂ ਦੇ ਅੰਤਰ ਮਗਰੋਂ ਲਗਾਏ ਜਾਣਗੇ। ਇਸ ਵੈਕਸੀਨ ਨੂੰ ਭਾਰਤ ਦੇ ਡਰੱਗ ਰੈਗੂਲੇਟਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। -ਪੀਟੀਆਈ