ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਨਵੰਬਰ
ਭਾਰਤ ਦੀ ਕਰੋਨਾ ਰੋਕੂ ਵੈਕਸੀਨ ਕੋਵੀਸ਼ੀਲਡ ਡੈਲਟਾ ਸਟ੍ਰੇਨ ਕਾਰਨ ਹੋਣ ਵਾਲੀ ਸਾਰਸ-ਕੋਵ-2 ਦੀ ਲਾਗ ਨੂੰ ਰੋਕਣ ਲਈ ਕਾਫੀ ਅਸਰਦਾਰ ਹੈ। ਭਾਰਤੀ ਵਿਗਿਆਨੀਆਂ ਦੇ ਸਹਿਯੋਗ ਨਾਲ ਅੱਜ ਜਾਰੀ ਕੀਤੇ ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ ਸੀਰਮ ਇੰਸਟੀਚਿਊਟ ਦੁਆਰਾ ਨਿਰਮਿਤ ਇਹ ਵੈਕਸੀਨ ਕਰੋਨਾ ਦੇ ਨਵੇਂ ਰੂਪ ਖਿਲਾਫ਼ 63.1 ਫੀਸਦੀ ਅਸਰਦਾਰ ਹੈ। ਜਰਨਲ ਐਲਸੇਵੀਅਰ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਲੇਖਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।