ਨਵੀਂ ਦਿੱਲੀ (ਟਨਸ): ਸੀਪੀਐੱਮ ਪੋਲਿਟ ਬਿਊਰੋ ਮੈਂਬਰ ਤੇ ਕਾਨਪੁਰ ਤੋਂ ਸਾਬਕਾ ਸੰਸਦ ਮੈਂਬਰ ਸੁਭਾਸ਼ਿਨੀ ਅਲੀ ਨੇ ਮਨੀਪੁਰ ਵਿੱਚ ਦੋ ਕੁੱਕੀ ਔਰਤਾਂ ਉੱਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਆਰਐੱਸਐੱਸ ਨੂੰ ਫਸਾਉਣ ਵਾਲਾ ਇੱਕ ਟਵੀਟ ਪੋਸਟ ਕਰਨ ਲਈ ਮੁਆਫੀ ਮੰਗੀ ਹੈ। ਅਲੀ ਨੇ ਕਿਹਾ, ‘‘ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ 2 ਵਿਅਕਤੀਆਂ ਦੇ ਸਬੰਧ ਵਿੱਚ ਇੱਕ ਝੂਠੇ ਟਵੀਟ ਨੂੰ ਰੀਟਵੀਟ ਕੀਤਾ, ਜਿਨ੍ਹਾਂ ਦੀ ਪਛਾਣ ਮਨੀਪੁਰ ਵਿੱਚ ਔਰਤਾਂ ਵਿਰੁੱਧ ਅਤਿਅੰਤ ਜਿਨਸੀ ਹਿੰਸਾ ਦੇ ਭਿਆਨਕ ਮਾਮਲੇ ਵਿੱਚ ਦੋਸ਼ੀ ਵਜੋਂ ਕੀਤੀ ਜਾ ਰਹੀ ਸੀ। ਮੈਂ ਅਣਜਾਣੇ ਵਿੱਚ ਹੋਈ ਇਸ ਗਲਤੀ ਲਈ ਬਿਨਾਂ ਸ਼ਰਤ ਮੁਆਫੀ ਮੰਗਦੀ ਹਾਂ।’’ -ਪੀਟੀਆਈ