ਨਵੀਂ ਦਿੱਲੀ, 25 ਅਪਰੈਲ
ਵਿਗਿਆਨਿਕ ਤੇ ਉਦਯੋਗਿਕ ਖੋਜ ਪਰਿਸ਼ਦ ਵਲੋਂ ਕਰਵਾਏ ਗਏ ਸਰਵੇਖਣ ਵਿਚ ਪਤਾ ਲੱਗਾ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਕਰੋਨਾ ਮਾਮਲਿਆਂ ਵਿਚ ਵਾਧੇ ਤੋਂ ਬਾਅਦ ਸੀਰੋ ਪਾਜ਼ੇਟਿਵ ਲੋਕਾਂ ਵਿਚ ਅਸਰਦਾਇਕ ਐਂਟੀਬਾਡੀ ਨਹੀਂ ਮਿਲੀ ਜਿਸ ਕਾਰਨ ਮਾਰਚ ਤੋਂ ਬਾਅਦ ਕਰੋਨਾ ਦੇ ਕੇਸਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਸੀਐਸਆਈਆਰ ਨੇ 17 ਸੂਬਿਆਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਆਪਣੀਆਂ 40 ਤੋਂ ਵੱਧ ਪ੍ਰਯੋਗਸ਼ਾਲਾਵਾਂ ਵਿਚ ਕੰਮ ਕਰਨ ਵਾਲੇ 10,427 ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਸਰਵੇਖਣ ਕੀਤਾ ਗਿਆ ਜਿਨ੍ਹਾਂ ਵਿਚੋਂ ਸੀਰੋ ਪਾਜ਼ੇਟਿਵਟੀ ਦਰ 10.14 ਫੀਸਦੀ ਸੀ। ਇਸ ਤੋਂ ਪੰਜ ਛੇ ਮਹੀਨੇ ਬਾਅਦ ਨਿਊਟਰੀਲਾਈਜ਼ਿੰਗ ਐਂਟੀਬਾਡੀ ਵਿਚ ਤੇਜ਼ੀ ਨਾਲ ਗਿਰਾਵਟ ਆਈ ਜਿਸ ਨਾਲ ਲੋੋਕ ਦੁਬਾਰਾ ਕਰੋਨਾ ਦੀ ਮਾਰ ਹੇਠ ਆ ਗਏ।-ਪੀਟੀਆਈ