ਪਰਮਜੀਤ ਸਿੰਘ
ਫਾਜ਼ਿਲਕਾ, 22 ਦਸੰਬਰ
ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ.ਐੱਸ.ਐੱਫ. ਦੀ 52 ਬਟਾਲੀਅਨ ਦੇ ਜਵਾਨਾਂ ਨੇ ਅਬੋਹਰ ਸੈਕਟਰ ਦੀ ਇਕ ਬੀਓਪੀ ਤੋਂ ਦੋ ਪਿਸਤੌਲਾਂ, 4 ਮੈਗਜ਼ੀਨਾਂ ਅਤੇ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀ.ਐੱਸ.ਐੱਫ. ਨੂੰ ਇਹ ਕਾਮਯਾਬੀ ਤਲਾਸ਼ੀ ਮੁਹਿੰਮ ਦੌਰਾਨ ਮਿਲੀ। ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ’ਚ ਕਰੋੜਾਂ ਰੁਪਏ ਦੱਸੀ ਗਈ ਹੈ। ਬਦਲੇ ਮੌਸਮ ਤੋਂ ਬਾਅਦ ਗੁਆਂਢੀ ਦੇਸ਼ ਵੱਲੋਂ ਪੰਜਾਬ ਦੇ ਨਾਲ ਲਗਦੀਆਂ ਸਰਹੱਦਾਂ ’ਤੇ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਹਾਲ ਹੀ ਵਿੱਚ ਕਈ ਥਾਵਾਂ ’ਤੇ ਡਰੋਨ ਦੀ ਹਲਚਲ ਵੀ ਵੇਖਣ ਨੂੰ ਮਿਲੀ ਸੀ।