ਮੁੰਬਈ, 10 ਫਰਵਰੀ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕ੍ਰਿਪਟੋ ਕਰੰਸੀ ਆਰਥਿਕ ਤੇ ਵਿੱਤੀ ਸਥਿਰਤਾ ਲਈ ਖਤਰਾ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅਜਿਹੀ ਸੰਪਤੀਆਂ ਵਿੱਚ ਆਪਣੇ ਰਿਸਕ ’ਤੇ ਹੀ ਨਿਵੇਸ਼ ਕਰਨ। ਰਿਜ਼ਰਵ ਬੈਂਕ ਪਹਿਲਾਂ ਵੀ ਅਜਿਹੀ ਸੰਪਤੀਆਂ ’ਤੇ ਆਪਣੀ ਚਿੰਤਾ ਜਤਾ ਚੁੱਕਾ ਹੈ। ਗਵਰਨਰ ਵੱਲੋਂ ਇਸ ਵਾਰ ਕੀਤੀ ਗਈ ਟਿੱਪਣੀ ਇਸ ਲਈ ਜ਼ਿਆਦਾ ਅਸਰ ਰੱਖਦੀ ਹੈ ਕਿਉਂਕਿ ਮੌਜੂਦਾ ਆਮ ਬਜਟ ਵਿੱਚ ਅਜਿਹੀਆਂ ਸੰਪਤੀਆਂ ਦੇ ਲਾਭ ’ਤੇ 30 ਫੀਸਦ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ। -ਪੀਟੀਆਈ