ਨਵੀਂ ਦਿੱਲੀ, 3 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਜਗਨ ਮੋਹਨ ਰੈੱਡੀ ਨਾਲ ਚੱਕਰਵਾਤੀ ਤੂਫ਼ਾਨ ਮਿਚੌਂਗ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਮੋਦੀ ਨੇ ਉੱਚ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸੂਬੇ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ। ਬੰਗਾਲ ਦੀ ਖਾੜੀ ਉੱਤੇ ਐਤਵਾਰ ਨੂੰ ਇੱਕ ਡੂੰਘਾ ਦਬਾਅ ਇੱਕ ਚੱਕਰਵਾਤੀ ਤੂਫ਼ਾਨ ‘ਮਿਚੌਂਗ’ ਵਿੱਚ ਬਦਲ ਗਿਆ ਅਤੇ 5 ਦਸੰਬਰ ਦੀ ਦੁਪਹਿਰ ਨੂੰ ਇਸ ਦੇ 80-90 ਦੀ ਵੱਧ ਤੋਂ ਵੱਧ ਹਵਾ ਦੀ ਗਤੀ ਨਾਲ ਨੇਲੋਰ ਅਤੇ ਮਛਲੀਪਟਨਮ ਦੇ ਵਿਚਕਾਰ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ।