ਮੁੰਬਈ: ਟੀਆਰਪੀ ਘੁਟਾਲਾ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਟੀਵੀ ਦਰਜਾਬੰਦੀ ਏਜੰਸੀ ‘ਬੀਏਆਰਸੀ’ ਦੇ ਸਾਬਕਾ ਸੀਈਓ ਪਾਰਥੋ ਦਾਸਗੁਪਤਾ ਨੂੰ ਅੱਜ ਇਕ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਸ਼ੂਗਰ ਕਾਫ਼ੀ ਵਧ ਗਈ ਸੀ। ਗੁਪਤਾ ਦੀ ਧੀ ਨੇ ਦੋਸ਼ ਲਾਇਆ ਹੈ ਕਿ ਸਾਬਕਾ ਸੀਈਓ ’ਤੇ ਜੇਲ੍ਹ ਵਿਚ ਤਸ਼ੱਦਦ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਾਂ ਨੂੰ ਅਪੀਲ ਕੀਤੀ ਹੈ ਕਿ ਪਾਰਥੋ ਦੀ ‘ਜਾਨ ਬਚਾਈ ਜਾਵੇ।’ -ਪੀਟੀਆਈ