ਨਵੀਂ ਦਿੱਲੀ, 4 ਨਵੰਬਰ
ਡਾਟਾ ਸੁਰੱਖਿਆ ਦੇ ਮੁੱਦੇ ’ਤੇ ਜੀਓ ਪਲੇਟਫਾਰਮ ਲਿਮਿਟਡ ਅਤੇ ਰਿਲਾਇੰਸ ਜੀਓ ਇੰਫੋਕਾਮ ਦੇ ਨੁਮਾਇੰਦੇ ਅੱਜ ਇੱਕ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕੰਪਨੀ ਅਤੇ ਉਸ ਦੇ ਨਿਵੇਸ਼ਕਾਂ ਫੇਸਬੁੱਕ ਅਤੇ ਗੂਗਲ ਵਿਚਾਲੇ ਡਾਟਾ ਸਾਂਝਾ ਕਰਨ ਸਬੰਧੀ ਕੋਈ ਵਿਧੀ ਹੈ?
‘ਨਿੱਜੀ ਡਾਟਾ ਸੁਰੱਖਿਆ ਬਿੱਲ’ ’ਤੇ ਬਣਾਈ ਸੰਸਦ ਦੀ ਸਾਂਝੀ ਕਮੇਟੀ ਨੇ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦੀ ਪ੍ਰਧਾਨਗੀ ਵਿੱਚ ਰਿਲਾਇੰਸ ਜੀਓ ਦੇ ਨੁਮਾਇੰਦਿਆਂ ਤੋਂ ਕੰਪਨੀ ਦੇ ਖਪਤਕਾਰਾਂ ਤੇ ਜੀਓ ਪਲੇਟਫਾਰਮ ਦੀ ਵਰਤੋਂ ਕਰਨ ਵਾਲਿਆਂ ਦੇ ਡਾਟਾ ਦੀ ਗੁਪਤਤਾ ਸਬੰਧੀ ਸਵਾਲ ਪੁੱਛੇ। ਮੀਟਿੰਗ ਮਗਰੋਂ ਲੇਖੀ ਨੇ ਕਿਹਾ ਕਿ ਗੂਗਲ ਅਤੇ ਫੇਸਬੁੱਕ ਬਾਰੇ ਪੁੱਛਣ ’ਤੇ ਦੂਰਸੰਚਾਰ ਕੰਪਨੀ ਦੇ ਨੁਮਾਇੰਦਿਆਂ ਨੇ ਦੱਸਿਆ ਕੀਤਾ ਕਿ ਇਹ ਦੋਵੇਂ ਉਨ੍ਹਾਂ ਦੇ ਵਿੱਤੀ ਨਿਵੇਸ਼ਕ ਹਨ। ਉਨ੍ਹਾਂ ਕਿਹਾ ਕਿ ਕੰਪਨੀ ਦੇ ਨੁਮਾਇੰਦੇ ਡਾਟਾ ਸੁਰੱਖਿਆ ਦੇ ਪੱਖ ਵਿੱਚ ਸਨ। -ਪੀਟੀਆਈ