ਜੰਮੂ, 7 ਦਸੰਬਰ
ਜੰਮੂ-ਕਸ਼ਮੀਰ ’ਚ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਦੇ ਚੌਥੇ ਗੇੜ ਦੌਰਾਨ ਅੱਜ 50 ਫ਼ੀਸਦੀ ਤੋਂ ਵੱਧ ਮਤਦਾਨ ਹੋਇਆ। ਇਸ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਇਲਾਕੇ ਦੇ ਪੁਣਛ ਜ਼ਿਲ੍ਹੇ ’ਚ ਸਭ ਤੋਂ ਵੱਧ 75.42 ਫ਼ੀਸਦੀ ਵੋਟਾਂ ਪਈਆਂ। ਜਦਕਿ ਕਸ਼ਮੀਰ ਘਾਟੀ ’ਚ ਸਭ ’ਚ ਤੋਂ ਵੱਧ 56.28 ਫ਼ੀਸਦੀ ਮਤਦਾਨ ਗੰਦਰਬਲ ਜ਼ਿਲ੍ਹੇ ’ਚ ਹੋਇਆ। ਜੰਮੂ-ਕਸ਼ਮੀਰ ਦੇ ਸੂਬਾ ਚੋਣ ਅਧਿਕਾਰੀ ਕੇ.ਕੇ. ਸ਼ਰਮਾ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਚੌਥੇ ਗੇੜ ਦਾ ਚੋਣ ਅਮਲ ਦਾ ਸਫਲਤਾਪੂਰਵਕ ਸਿਰੇ ਚੜ੍ਹਿਆ ਅਤੇ ਇਸ ਦੌਰਾਨ 50.08 ਫ਼ੀਸਦੀ ਮਤਦਾਨ ਹੋਇਆ ਹੈ। ਕਿਸੇ ਵੀ ਜਗ੍ਹਾ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। -ਪੀਟੀਆਈ