ਜੰਮੂ: ਜੰਮੂ ਕਸ਼ਮੀਰ ਦੇ 20 ਜ਼ਿਲ੍ਹਿਆਂ ਦੇ ਵੱਖ-ਵੱਖ ਹਲਕਿਆਂ ਵਿੱਚ ਅੱਜ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਦੀਆਂ ਪੰਜਵੇਂ ਗੇੜ ਦੀਆਂ ਚੋਣਾਂ ਵਿੱਚ ਦੁਪਹਿਰ ਇੱਕ ਵਜੇ ਤੱਕ 43.27 ਫ਼ੀਸਦ ਵੋਟਾਂ ਦਾ ਭੁਗਤਾਨ ਹੋਇਆ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਵਾਦੀ ’ਚੋਂ ਸਭ ਤੋਂ ਵੱਧ 49.78 ਫ਼ੀਸਦ ਅਤੇ ਜੰਮੂ ਖੇਤਰ ਦੇ ਜ਼ਿਲ੍ਹਾ ਰਾਜੌਰੀ ਵਿੱਚ ਸਭ ਤੋਂ ਵੱਧ 64.54 ਫ਼ੀਸਦ ਮਤਦਾਨ ਹੋਇਆ। -ਪੀਟੀਆਈ