ਜੰਮੂ: ਜੰਮੂ ਕਸ਼ਮੀਰ ਦੀਆਂ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਦੇ ਚੌਥੇ ਗੇੜ ਲਈ ਭਲਕੇ ਵੋਟਿੰਗ ਹੋਵੇਗੀ ਤੇ ਸੱਤ ਲੱਖ ਤੋਂ ਵੱਧ ਵੋਟਰ 249 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਜੰਮੂ ਤੇ ਕਸ਼ਮੀਰ ਦੇ 17-17 ਹਲਕਿਆਂ (ਕੁੱਲ 34) ਲਈ ਸਵੇਰੇ 7 ਤੋਂ ਬਾਅਦ ਦੁਪਹਿਰ 2 ਵਜੇ ਤੱਕ ਵੋਟਾਂ ਪੈਣਗੀਆਂ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੀਡੀਸੀ ਚੋਣਾਂ ਤੋਂ ਇਲਾਵਾ ਸਰਪੰਚੀ ਦੀਆਂ 50 ਤੇ ਪੰਚੀ ਦੀਆਂ 2016 ਸੀਟਾਂ ਦੀ ਜ਼ਿਮਨੀ ਚੋਣ ਲਈ ਵੀ ਵੋਟਾਂ ਅੱਜ ਪੈਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਗੇੜਾਂ ਲਈ ਕ੍ਰਮਵਾਰ 51.76, 48.62 ਅਤੇ 50.53 ਫੀਸਦ ਵੋਟਾਂ ਪਈਆਂ ਸਨ। ਚੌਥੇ ਗੇੜ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 280 ਡੀਡੀਸੀ ਹਲਕਿਆਂ ’ਚੋਂ 34 ਹਲਕਿਆਂ ਲਈ ਵੋਟਾਂ ਪੈਣਗੀਆਂ। -ਪੀਟੀਆਈ