ਸ੍ਰੀਨਗਰ / ਜੰਮੂ, 23 ਦਸੰਬਰ
ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਪਹਿਲੀ ਚੋਣ ਵਿੱਚ ਫਾਰੂਕ ਅਬਦੁੱਲਾ ਦੀ ਅਗਵਾਈ ਵਾਲੇ ਸੱਤ ਪਾਰਟੀਆਂ ਦੇ ਗੁਪਕਾਰ ਗਠਜੋੜ ਨੇ 280 ਵਿੱਚੋਂ 112 ਸੀਟਾਂ ਜਿੱਤੀਆਂ ਹਨ ਜਾਂ ਉਹ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ 73 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਚੋਣ ਕਮਿਸ਼ਨ ਅਨੁਸਾਰ ਗੁਪਕਾਰ ਗੱਠਜੋੜ ਨੇ 100 ਸੀਟਾਂ ਜਿੱਤੀਆਂ ਹਨ ਅਤੇ 12 ਵਿੱਚ ਅੱਗੇ ਚੱਲ ਰਿਹਾ ਹੈ। ਹੁਣ ਤੱਕ 47 ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ ਆਜ਼ਾਦ ਉਮੀਦਵਾਰ ਛੇ ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਜੇਕੇਏਪੀ ਨੇ 11 ਸੀਟਾਂ ਜਿੱਤੀਆਂ ਹਨ। ਕਾਂਗਰਸ ਦੇ ਹਿੱਸੇ ਹਾਲੇ ਤੱਕ ਸਿਰਫ਼ 22 ਸੀਟਾਂ ਆਈਆਂ ਹਨ।