ਪਡਾਂਗ (ਇੰਡੋਨੇਸ਼ੀਆ), 4 ਦਸੰਬਰ
ਇੰਡੋਨੇਸ਼ੀਆ ਦੇ ਬਚਾਅ ਕਰਮਚਾਰੀਆਂ ਨੇ ਅੱਜ ਮਰਾਪੀ ਪਹਾੜ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਘੱਟੋ-ਘੱਟ 22 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਐਤਵਾਰ ਨੂੰ ਮਾਊਂਟ ਮਰਾਪੀ ਦੇ ਅਚਾਨਕ ਫਟਣ ਨਾਲ ਅਸਮਾਨ ਵਿੱਚ ਸੁਆਹ ਦੀ 3,000 ਮੀਟਰ ਮੋਟੀ ਪਰਤ ਛਾ ਗਈ ਅਤੇ ਸੁਆਹ ਦਾ ਬੱਦਲ ਕਈ ਕਿਲੋਮੀਟਰ ਤੱਕ ਫੈਲ ਗਿਆ। ਧਮਾਕੇ ਤੋਂ ਕੁੱਝ ਸਮਾਂ ਪਹਿਲਾਂ ਲਗਪਗ 75 ਪਰਬਤਰੋਹੀਆਂ ਨੇ 2900 ਮੀਟਰ ਉੱਚੇ ਪਹਾੜ ‘ਤੇ ਚੜ੍ਹਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਫਸ ਗਏ ਹਨ। ਅੱਠ ਨੂੰ ਐਤਵਾਰ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ। 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।