ਮੁੰਬਈ: ਉਘੇ ਅਦਾਕਾਰ ਅਤੇ 1986 ਵਿੱਚ ਲੜੀਵਾਰ ‘ਰਾਮਾਇਣ’ ਵਿੱਚ ਰਾਵਣ ਦੀ ਯਾਦਗਾਰ ਭੂਮਿਕਾ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 80 ਸਾਲਾਂ ਨੂੰ ਢੁਕੇ ਹੋਏ ਸਨ। ਅਦਾਕਾਰ ਦੇ ਭਤੀਜੇ ਕੌਸਤੁਭ ਤ੍ਰਿਵੇਦੀ ਮੁਤਾਬਕ, ਅਦਾਕਾਰ ਦੀ ਸਿਹਤ ਲੰਮੇ ਸਮੇਂ ਤੋਂ ਠੀਕ ਨਹੀਂ ਸੀ ਅਤੇ ਇੱਥੇ ਉਪ ਨਗਰ ਕਾਂਡੀਵਲੀ ਵਿੱਚ ਆਪਣੀ ਰਿਹਾਇਸ਼ ’ਤੇ ਬੀਤੀ ਰਾਤ ਲਗਪਗ ਦਸ ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਕੌਸਤੁਭ ਨੇ ਦੱਸਿਆ, ‘‘ਉਹ ਉਮਰ ਸਬੰਧੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਠੀਕ ਨਹੀਂ ਸਨ।’’ ਉਨ੍ਹਾਂ ਦਾ ਕਾਂਡੀਵਲੀ ਵਿੱਚ ਦਾਹਨੁਕਰ ਵਾੜੀ ਸਮਸ਼ਾਟਘਾਟ ਗਰਾਊਂਡ ਵਿੱਚ ਅੱਜ ਸਵੇਰੇ ਸਸਕਾਰ ਕਰ ਦਿੱਤਾ ਗਿਆ ਹੈ। -ਪੀਟੀਆਈ