ਕੋਲਕਾਤਾ: ਬੰਗਾਲ ਦੇ ਉੱਘੇ ਲੇਖਕ ਬੁੱਧਾਦੇਬ ਗੁਹਾ ਦਾ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਉਹ ‘ਮਧੂਕਰੀ’ ਜਿਹੀਆਂ ਰਚਨਾਵਾਂ ਕਰਕੇ ਜਾਣੇ ਜਾਂਦੇ ਹਨ। ਪਰਿਵਾਰਕ ਜੀਆਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਗੁਹਾ ਦਾ ਦੇਹਾਂਤ ਹੋ ਗਿਆ। ਉਹ ਇੱਥੇ ਪ੍ਰਾਈਵੇਟ ਹਸਪਤਾਲ ਵਿੱਚ ਕਰੋਨਾ ਤੋਂ ਬਾਅਦ ਆਈਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਲੇਖਕ ਨੇ ਜੰਗਲਾਂ ਤੇ ਕੁਦਰਤ ਨਾਲ ਨੇੜਤਾ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਇਆ। ਗੁਹਾ ਦੀ ਵੱਡੀ ਧੀ ਮਾਲਿਨੀ ਬੀ ਗੁਹਾ ਨੇ ਸੋਸ਼ਲ ਮੀਡੀਆ ਸੰਦੇਸ਼ ਰਾਹੀਂ ਗੁਹਾ ਦੇ ਗੁਜ਼ਰ ਜਾਣ ਦੀ ਜਾਣਕਾਰੀ ਦਿੱਤੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੁਹਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗੁਹਾ ਬੰਗਾਲੀ ਸਾਹਿਤ ਵਿੱਚ ਮੂਹਰਲੀ ਕਤਾਰ ਦੇ ਲੇਖਕਾਂ ਵਿੱਚੋਂ ਇਕ ਸਨ। -ਪੀਟੀਆਈ