ਨਵੀਂ ਦਿੱਲੀ: ਪੰਜਾਬੀ ਸਾਹਿਤ ਸਭਾ ਦਿੱਲੀ ਦੇ ਪ੍ਰਧਾਨ ਰਹੇ ਮਰਹੂਮ ਲੇਖਕ ਕਰਤਾਰ ਸਿੰਘ ਦੁੱਗਲ ਦੀ ਪਤਨੀ ਆਈਸ਼ਾ ਜਾਫ਼ਰੀ ਦਾ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਡਾ. ਰੇਣੂਕਾ ਸਿੰਘ ਤੇ ਡਾਇਰੈਕਟਰ ਬਲਬੀਰ ਮਾਧੋਪੁਰੀ, ਪੰਜਾਬੀ ਮੰਚ ਵੱਲੋਂ ਨਾਵਲਕਾਰ ਰੂਪ ਸਿੰਘ, ਪੰਜਾਬੀ ਪ੍ਰਚਾਰਨੀ ਸਭਾ ਦੇ ਭਾਈ ਮਨਿੰਦਰਪਾਲ ਸਿੰਘ, ਡਾ. ਵਨੀਤਾ, ਡਾ. ਮਨਜੀਤ ਸਿੰਘ, ਡਾ. ਰਾਵੇਲ ਸਿੰਘ, ਡਾ. ਕੁਲਦੀਪ ਕੌਰ ਪਾਹਵਾ, ਡਾ. ਕਮਲਜੀਤ ਸਿੰਘ, ਡਾ. ਅਮੀਆ ਕੰਵਰ, ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਚੇਅਰਮੈਨ ਤੇ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ, ਕਹਾਣੀਕਾਰ ਬਲਵਿੰਦਰ ਬਰਾੜ ਤੇ ਡਾ. ਰਵੀ ਰਵਿੰਦਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਆਈਸ਼ਾ ਜਾਫ਼ਰੀ ਦੇ ਦਿਹਾਂਤ ਉਪਰ ਦੁੱਖ ਪ੍ਰਗਟਾਇਆ ਹੈ। -ਪੱਤਰ ਪ੍ਰੇਰਕ