ਨੋਇਡਾ, 11 ਅਗਸਤ
ਗ੍ਰੇਟਰ ਨੋਇਡਾ ’ਚ ਡਰੇਨ ਵਿਚੋਂ ਗਾਰ ਕੱਢ ਰਹੇ ਦੋ ਵਰਕਰਾਂ ਦੀ ਅੱਜ ਮੌਤ ਹੋ ਗਈ। ਵੇਰਵਿਆਂ ਮੁਤਾਬਕ ਸਫ਼ਾਈ ਦੌਰਾਨ ਉਹ ਡਰੇਨ ਦੀ ਕੰਧ ਢਹਿਣ ਕਾਰਨ ਇਸ ਦੇ ਮਲਬੇ ਹੇਠ ਆ ਗਏ। ਨੋਇਡਾ ਦੀ ਸਨਅਤੀ ਵਿਕਾਸ ਅਥਾਰਿਟੀ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਨ ਤੇ ਜਾਂਚ ਦੀ ਸਿਫਾਰਿਸ਼ ਕੀਤੀ ਹੈ। ਡਰੇਨ ਬਣਾਉਣ ਵਾਲੀ ਫਰਮ ਬਾਰੇ ਜਾਂਚ ਕੀਤੀ ਜਾਵੇਗੀ। ਮ੍ਰਿਤਕਾਂ ਦੀ ਸ਼ਨਾਖਤ ਦਿਲਸ਼ਾਦ (20) ਤੇ ਰਿਹਾਨ (18) ਵਜੋਂ ਹੋਈ ਹੈ ਜਦਕਿ ਸਾਹਿਲ (25) ਜ਼ਖ਼ਮੀ ਹੈ। -ਪੀਟੀਆਈ