ਮੁੰਬਈ: ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਬੌਲੀਵੁੱਡ ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਕਰਵਾਏ ਗਏ ਮਾਣਹਾਨੀ ਕੇਸ ਦੇ ਸਬੰਧ ’ਚ ਅੱਜ ਉਨ੍ਹਾਂ ਇੱਥੇ ਇੱਕ ਮੈਟਰੋਪੋਲੀਟਨ ਅਦਾਲਤ ’ਚ ਆਪਣੇ ਵਕੀਲ ਰਾਹੀਂ ਬਿਆਨ ਦਰਜ ਕਰਵਾਏ। ਅਦਾਲਤ ਵੱਲੋਂ ਇਸ ਮਾਮਲੇ ’ਤੇ ਸੁਣਵਾਈ 19 ਦਸੰਬਰ ਨੂੰ ਕੀਤੀ ਜਾਵੇਗੀ। ਇਸ ਸ਼ਿਕਾਇਤ ਮੁਤਾਬਕ ਅਦਾਕਾਰਾ ਕੰਗਨਾ ਰਣੌਤ ਨੇ ਸ੍ਰੀ ਅਖਤਰ ਖ਼ਿਲਾਫ਼ ਆਧਾਰਹੀਣ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਨਾਲ ਉਨ੍ਹਾਂ ਦੀ ਸਾਖ਼ ਨੂੰ ਨੁਕਸਾਨ ਪੁੱਜਾ ਸੀ। ਸ਼ਿਕਾਇਤ ਮੁਤਾਬਕ ਰਣੌਤ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਬੌਲੀਵੁੱਡ ’ਚ ਮੌਜੂਦ ਇੱਕ ਜੁੰਡਲੀ ਵੱਲ ਇਸ਼ਾਰਾ ਕਰਦਿਆਂ ਜਾਵੇਦ ਅਖਤਰ ਦਾ ਨਾਂ ਘੜੀਸਿਆ ਸੀ।
-ਪੀਟੀਆਈ