ਦੇਹਰਾਦੂਨ: ਮਸੂਰੀ ਨੇੜੇ ਸਥਿਤ ਸੁਰਕੰਡਾ ਦੇਵੀ ਮੰਦਰ ਦੇ ਰੋਪਵੇਅ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਭਾਜਪਾ ਵਿਧਾਇਕ ਕਿਸ਼ੋਰ ਉਪਾਧਿਆਏ ਸਣੇ 40 ਤੋਂ 50 ਸ਼ਰਧਾਲੂ ਕਰੀਬ ਇਕ ਘੰਟੇ ਲਈ ਹਵਾ ਵਿੱਚ ਹੀ ਲਟਕੇ ਰਹੇ। ਟੀਹਰੀ ਦੇ ਵਿਧਾਇਕ ਸ੍ਰੀ ਉਪਾਧਿਆਏ ਨੇ ਪੀਟੀਆਈ ਨੂੰ ਦੱਸਿਆ ਕਿ ਮੰਦਿਰ ਵਿੱਚ ਦਰਸ਼ਨ ਕਰਨ ਮਗਰੋਂ ਸ਼ਾਮ ਵੇਲੇ ਜਦੋਂ ਰੋਪਵੇਅ ਦੀ ਟਰਾਲੀ ਅੱਧ-ਵਿਚਾਲੇ ਹਵਾ ਵਿੱਚ ਰੁਕ ਗਈ ਤਾਂ ਸ਼ਰਧਾਲੂਆਂ ਦੀ ਮਾਨਸਿਕ ਹਾਲਤ ਕਾਫੀ ਖਰਾਬ ਹੋ ਗਈ। ਉਨ੍ਹਾਂ ਕਿਹਾ ਕਿ ਲਗਭਗ ਇਕ ਘੰਟੇ ਦੀ ਮੁਸ਼ੱਕਤ ਮਗਰੋਂ ਸੰਚਾਲਕਾਂ ਨੇ ਰੋਪਵੇਅ ਨੂੰ ਠੀਕ ਕੀਤਾ ਜਿਸ ਮਗਰੋਂ ਸ਼ਰਧਾਲੂ ਹੇਠਾਂ ਉਤਰ ਸਕੇ। -ਪੀਟੀਆਈ