ਗਾਂਧੀਨਗਰ, 19 ਅਕਤੂਬਰ
ਉੱਤਰੀ ਗੁਜਰਾਤ ਦੇ ਦੀਸਾ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਨਵੇਂ ਫੌਜੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਹ ਦੇਸ਼ ਲਈ ਸੁਰੱਖਿਆ ਦੇ ਪ੍ਰਭਾਵਸ਼ਾਲੀ ਕੇਂਦਰ ਵਜੋਂ ਉਭਰੇਗਾ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ‘ਚ ‘ਡਿਫੈਂਸ ਐਕਸਪੋ’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਬਲ 101 ਵਸਤੂਆਂ ਦੀ ਸੂਚੀ ਜਾਰੀ ਕਰਨਗੇ, ਜਿਨ੍ਹਾਂ ਦੇ ਆਯਾਤ ‘ਤੇ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਰੱਖਿਆ ਖੇਤਰ ਦੇ 411 ਸਾਜ਼ੋ-ਸਾਮਾਨ ਅਜਿਹੇ ਹੋਣਗੇ, ਜੋ ਭਾਰਤ ਵਿੱਚ ਹੀ ਬਣਾਏ ਜਾਣਗੇ।