ਨਵੀਂ ਦਿੱਲੀ, 8 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਤੋਂ ਚਾਰ ਰੋਜ਼ਾ (9 ਤੋਂ 12 ਅਕਤੂਬਰ) ਫੇਰੀ ਲਈ ਇਟਲੀ ਤੇ ਫਰਾਂਸ ਜਾਣਗੇ। ਵਿਦੇਸ਼ ਯਾਤਰਾ ਦੇ ਪਹਿਲੇ ਪੜਾਅ ਤਹਿਤ ਸਿੰਘ ਰੋਮ ਜਾਣਗੇ, ਜਿੱਥੇ ਉਹ ਆਪਣੇ ਇਤਾਲਵੀ ਹਮਰੁਤਬਾ ਗਿਡੋ ਕ੍ਰਿਸੈਟੋ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ। ਸਿੰਘ ਮਗਰੋਂ ਪੈਰਿਸ ਪਹੁੰਚਣਗੇ, ਜਿੱਥੇ ਉਹ 5ਵੇਂ ਸਾਲਾਨਾ ਭਾਰਤ-ਫਰਾਂਸ ਰੱਖਿਆ ਸੰਵਾਦ ਵਿੱਚ ਆਪਣੇ ਫਰਾਂਸੀਸੀ ਹਮਰੁਤਬਾ ਸੇਬੈਸਟੀਅਨ ਲੀਕੋਰਨੂ ਨਾਲ ਸ਼ਿਰਕਤ ਕਰਨਗੇ। ਪੀਟੀਆਈ