ਸੈਂਚੁਰੀਅਨ, 26 ਦਸੰਬਰ
ਤਜਰਬੇਕਾਰ ਕਾਗਿਸੋ ਰਬਾਡਾ (44 ਦੌੜਾਂ ’ਤੇ ਪੰਜ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੋ ਟੈਸਟ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੈਚ ਦੇ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਅੱਜ ਖੇਡ ਖ਼ਤਮ ਹੋਣ ਤੱਕ ਭਾਰਤ ਦੀਆਂ 208 ਦੌੜਾਂ ’ਤੇ ਅੱਠ ਵਿਕਟਾਂ ਲੈ ਲਈਆਂ। ਤੀਜੇ ਸੈਸ਼ਨ ’ਚ ਖਰਾਬ ਰੌਸ਼ਨੀ ਕਾਰਨ 59ਵੇਂ ਓਵਰ ਤੋਂ ਬਾਅਦ ਖੇਡ ਰੋਕ ਦਿੱਤੀ ਗਈ ਅਤੇ ਫਿਰ ਮੀਂਹ ਕਾਰਨ ਅੱਗੇ ਨਹੀਂ ਵੱਧ ਸਕੀ। ਇਸ ਤੋਂ ਬਾਅਦ ਅੰਪਾਇਰਾਂ ਨੇ ਦਿਨ ਦਾ ਖੇਡ ਖਤਮ ਹੋਣ ਦਾ ਐਲਾਨ ਕਰ ਦਿੱਤਾ। ਉਸ ਵੇਲੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ 105 ਗੇਂਦਾਂ ’ਚ 70 ਦੌੜਾਂ ਬਣਾ ਕੇ ਖੇਡ ਰਿਹਾ ਸੀ।